ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਇਆ ਅੱਤਵਾਦੀ ਹਮਲਾ ਮਨੁੱਖਤਾ ਦੇ ਨਾਂਅ ‘ਤੇ ਕਲੰਕ-ਇਨਕਲਾਬ ਸਿੰਘ ਗਿੱਲ

ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਇਆ ਅੱਤਵਾਦੀ ਹਮਲਾ ਮਨੁੱਖਤਾ ਦੇ ਨਾਂਅ ‘ਤੇ ਕਲੰਕ-ਇਨਕਲਾਬ ਸਿੰਘ ਗਿੱਲ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ ਮਨੁੱਖਤਾ ਦੇ ਨਾਂ ਤੇ ਕਲੰਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਸ ਨਾਲ ਸਮੁੱਚੀ ਮਨੁੱਖਤਾ ਝੰਜੋੜੀ ਗਈ ਹੈ। ਅਜਿਹੇ ਹਮਲਾ ਕਿਸੇ ਵੀ ਸੁਰਤ ਵਿਚ ਸਹਿਣਯੋਗ ਨਹੀਂ ਹੈ। ਇਸ ਲਈ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੇ ਸਰਪ੍ਰਸਤ ਅਤੇ ਅਧਿਆਪਕ ਆਗੂ ਇਨਕਲਾਬ ਸਿੰਘ ਗਿੱਲ ਨੇ ਅੱਜ ਇੱਥੇ ਕੀਤਾ। ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਜਿਨ੍ਹੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਨਿਰਦੋਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਦੁਆਰਾ ਕੀਤਾ ਗਿਆ ਹਮਲਾ ਕਾਇਰਤਾ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਨਿਸ਼ਾਨ ਬਣਾ ਕੇ ਵੱਡੇ ਪੱਧਰ ਤੇ ਕੀਤਾ ਕਤਲੇਆਮ ਬਰਦਾਸ਼ਤ ਯੋਗ ਨਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਮਨੁੱਖੀ ਕਦਰਾਂ ਕੀਮਤਾਂ ਨੂੰ ਵੱਡੀ ਠੇਸ ਪੁੱਜੀ ਹੈ। ਉਹਨਾਂ ਕਿਹਾ ਕਿ ਦੁਨੀਆਂ ਦਾ ਕੋਈ ਵੀ ਧਰਮ ਅਜਿਹੇ ਗੈਰ ਮਨੁੱਖੀ ਕਾਰੇ ਦੀ ਆਗਿਆ ਨਹੀ ਦਿੰਦਾ।ਆਜਿਹਾ ਅਣਮਨੁੱਖੀ ਕਾਰਾ ਕਰਨ ਵਾਲੇ ਤਾਂ ਮਨੁੱਖ ਕਹਿਲਾਉਣ ਦੇ ਵੀ ਹੱਕਦਾਰ ਨਹੀ। ਇਸ ਅੱਤਵਾਦੀ ਹਮਲੇ ‘ਚ ਮਾਰੇ ਗਏ ਬੇਕਸੂਰ ਲੋਕਾਂ ਦੀ ਮੌਤ ਨਾਲ ਸਾਰਾ ਦੇਸ਼ ਅੱਜ ਸਦਮੇ ਵਿਚ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਵਿਰੁੱਧ ਨਾ ਕਾਬਿਲੇ ਬਰਦਾਸ਼ਤ ਅਪਰਾਧ ਹੈ। ਜਿਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੇ ਸਮੂਹ ਮੈਂਬਰ ਇਸ ਹਮਲੇ ਵਿਚ ਆਪਣੀਆਂ ਕੀਮਤੀ ਜਾਨਾਂ ਗੁਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਨ।

Scroll to Top