
ਜ਼ਿਲ੍ਹਾ ਪੱਧਰੀ ਸਸਟੇਨਬਿਲਟੀ ਲੀਡਰਸ਼ਿਪ ਪ੍ਰੋਗਰਾਮ ਕਰਵਾਇਆ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਪੰਕਜ ਅੰਗੀ ਜੀ ਦੀ ਯੋਗ ਅਗਵਾਈ ਅਧੀਨ ਸਸਟੇਨਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਇਨਾਮ ਵੰਡ ਸਮਾਰੋਹ ਸਕੂਲ਼ ਆਫ ਐਮੀਨੈਂਸ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਨਵਦੀਪ ਕੌਰ ਜੀ ਵਲੋ ਸ਼ਿਰਕਤ ਕੀਤੀ ਗਈ। ਸਕੂਲ਼ ਪ੍ਰਿੰਸਿਪਲ ਸ਼੍ਰੀ ਹਰੀ ਚੰਦ ਕੰਬੋਜ ਅਤੇ ਸਟਾਫ਼ ਮੈਂਬਰਾਂ ਜੋਗਿੰਦਰ ਲਾਲ,ਸੰਦੀਪ ਅਨੇਜਾ,ਵਿਕਾਸ ਡਾਗਾ,ਰਾਕੇਸ਼ ਅਨੇਜਾ ਅਤੇ ਨੋਡਲ ਅਫ਼ਸਰ ਸਤਿੰਦਰ ਸਚਦੇਵਾ ਜੀ ਵਲੋ ਮੁੱਖ ਮਹਿਮਾਨ ਸ਼੍ਰੀਮਤੀ ਨਵਦੀਪ ਕੌਰ ਜੀ ਦਾ ਸਵਾਗਤ ਕੀਤਾ ਗਿਆ।ਜ਼ਿਲ੍ਹਾ ਨੋਡਲ ਅਫ਼ਸਰ ਸਤਿੰਦਰ ਸਚਦੇਵਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਫ਼ਾਜ਼ਿਲਕਾ ਦੇ 20 ਸਕੂਲਾਂ ਦੇ 1000 ਵਿਦਆਰਥੀਆਂ ਨੇ ਭਾਗ ਲਿਆ।ਓਹਨਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਪ੍ਰੋਜੈਕਟ ਨੂੰ ਸੰਜੀਦਗੀ ਨਾਲ ਅਪਣਾਉਣ ਦੀ ਅਪੀਲ ਕੀਤੀ ਜੋ ਸਾਰਥਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਕੂੜਾ ਪਰਬੰਧਨ ਬਾਰੇ ਸਾਡੇ ਸਮਾਜ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ।ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਬੈਸਟ ਆਫ ਦਾ ਵੇਸਟੇਜ ਥੀਮ ਤੇ ਪ੍ਰਦਰਸ਼ਨੀ ਲਗਾਈ ਗਈ। ਮੁੱਖ ਮਹਿਮਾਨ ਸ਼੍ਰੀਮਤੀ ਨਵਦੀਪ ਕੌਰ ਜੀ ਵਲੋ ਵਿਦਿਆਰਥੀਆਂ ਵਲੋਂ ਲਗਾਈ ਪ੍ਰਦਰਸ਼ਨੀ ਦਾ ਵਿਜਿਟ ਕੀਤਾ ਗਿਆ ਅਤੇ ਵਿਦਿਆਰਥੀਆ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।ਇਸ ਪ੍ਰੋਗਰਾਮ ਵਿੱਚ 20 ਸਕੂਲਾਂ ਦੇ ਨੋਡਲ ਅਫ਼ਸਰਾਂ ਅਤੇ ਹਰੇਕ ਸਕੂਲ ਵਿੱਚੋਂ 3 ਵਿਦਿਆਰਥੀਆਂ ਨੇ ਭਾਗ ਲਿਆ।ਮੁੱਖ ਮਹਿਮਾਨ ਸ਼੍ਰੀਮਤੀ ਨਵਦੀਪ ਕੌਰ ਜੀ ਵਲੋ ਸਾਰੇ ਸਕੂਲ਼ ਨੋਡਲ ਅਫਸਰ ਅਤੇ ਵਿਦਿਆਰਥੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਅਤੇ ਇਸ ਪ੍ਰੋਗਰਾਮ ਵਿਚ ਵਧ ਤੋ ਵਧ ਲੋਕਾਂ ਨੂੰ ਜੋੜਨ।ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਸੁਰਿੰਦਰ ਕੰਬੋਜ ਵਲੋ ਬਾਖੂਬੀ ਨਿਭਾਈ ਗਈ।ਸਾਰੇ ਵਿਦਿਆਰੀਆਂ ਅਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪਰਬੰਧ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਹਿਲ, ਗੌਰਵ ਸੇਤੀਆ, ਸ਼੍ਰੀਮਤੀ ਅਦਿਤੀ, ਸ਼੍ਰੀਮਤੀ ਪ੍ਰੀਆ, ਸ਼੍ਰੀਮਤੀ ਪੂਨਾ ਰਾਣੀ,ਸ਼੍ਰੀਮਤੀ ਪ੍ਰੀਆ ਅਤੇ ਸਕੂਲ਼ ਆਫ ਐਮੀਂਨੈਂਸ ਦੇ ਅਧਿਆਪਕਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ।