ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਹੋਏ ਸੰਪੰਨ

ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਹੋਏ ਸੰਪੰਨ

ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਸਿੱਖਿਆ ਦਫ਼ਤਰ ਫਾਜ਼ਿਲਕਾ ਵੱਲੋਂ ਭਾਰਤੀ ਫੲਊਡੇਸਨ ਦੇ ਵਡਮੁੱਲੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਡਾਇਟ ਕੌੜਿਆਂ ਵਾਲੀ ਵਿਖੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਚੌਥੀ ਅਤੇ ਪੰਜਵੀਂ ਜਮਾਤ ਵਿਚ ਪੜ੍ਹਦੇ ਛੱਬੀ ਹਜ਼ਾਰ ਵਿਦਿਆਰਥੀਆਂ ਦੇ ਸਕੂਲ ਪੱਧਰ ਤੇ ਸਪੈਲ ਵਿਜਾਰਡ ਮੁਕਾਬਲੇ ਕਰਵਾਏ ਗਏ। ਸਕੂਲ ਪੱਧਰ ਤੇ ਜੇਤੂ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।ਸਕੂਲ ਅਤੇ ਬਲਾਕ ਪੱਧਰੀ ਮੁਕਾਬਲੇ ਆਨਲਾਈਨ ਕਰਵਾਏ ਗਏ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਟ ਪ੍ਰਿੰਸੀਪਲ ਡਾਂ ਰਚਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅੱਠ ਬਲਾਕਾਂ ਦੇ ਪਹਿਲੀਆਂ ਦੋ -ਦੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਆਫ ਲਾਇਨ ਹਿੱਸਾ ਲਿਆ।
ਜਿਸ ਵਿੱਚ ਬਲਾਕ ਅਬੋਹਰ 1ਦੇ ਟੀਮ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ ਸੁਖੇਰਾ ਬਸਤੀ ਦੀ ਵਿਦਿਆਰਥਣ ਇਲਮਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸ਼ਿਵ ਸ਼ਾਕਿਆ ਦੀ ਵਿਦਿਆਰਥਣ ਮਮਤਾ ਰਾਣੀ ਨੇ ਪਹਿਲਾਂ,ਬਲਾਕ ਜਲਾਲਾਬਾਦ 1ਦੇ ਟੀਮ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾਂ ਰਾਮ ਸਿੰਘ ਦੀ ਵਿਦਿਆਰਥਣ ਜੰਨਤ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਟਿਵਾਣਾ ਦੇ ਵਿਦਿਆਰਥੀ ਸੁਮਿਤ ਕੁਮਾਰ ਨੇ ਦੂਸਰਾ ਅਤੇ ਬਲਾਕ ਫਾਜ਼ਿਲਕਾ 2 ਦੇ ਟੀਮ ਮੈਂਬਰ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਅਮੀਰਾਂ ਦੀ ਵਿਦਿਆਰਥਣ ਇਮਾਨਤ ਰਾਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਹਜ਼ੂਰ ਸਿੰਘ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਇਸ ਮੁਕਾਬਲੇ ਦੌਰਾਨ ਅਮਿਤ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੰਮਦ ਪੀਰਾਂ,ਅਸਵਨੀ ਖੁੰਗਰ ਸਰਕਾਰੀ ਪ੍ਰਾਇਮਰੀ ਸਕੂਲ ਬੇਗਾਵਾਲੀ ਅਤੇ ਮੈਡਮ ਰੰਜਨਾ ਸਰਕਾਰੀ ਪ੍ਰਾਇਮਰੀ ਸਕੂਲ ਹਸਤਾ ਕਲਾਂ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ।
ਇਸ ਮੌਕੇ ਮੌਕੇ ਤੇ ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਪ੍ਰਮੋਦ ਕੁਮਾਰ, ਸੀਐਚਟੀ ਕੁਲਬੀਰ ਸਿੰਘ,ਐਚਟੀ ਰਜਿੰਦਰ ਕੁਮਾਰ, ਵਿਜੇਪਾਲ, ਸੁਰੇਸ਼ ਖੱਤਰੀ,ਭਾਰਤੀ ਫੲਊਡੇਸਨ ਤੋਂ ਪ੍ਰੋਜੈਕਟ ਇੰਚਾਰਜ਼ ਅਮਰਜੀਤ ਸਿੰਘ, ਮੰਗਾਂ ਸਿੰਘ, ਪ੍ਰਦੀਪ ਕੁਮਾਰ ਅਤੇ ਸਾਹਿਲ ਕੁਮਾਰ ਸਮੇਤ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਮੌਜੂਦ ਸਨ।

Scroll to Top