
ਜਵਾਹਰ ਨਵੋਦਿਆ ਵਿਦਿਆਲੇ ਦੀ ਦਾਖਲਾਂ ਪ੍ਰੀਖਿਆ ਸਫਲਤਾ ਪੂਰਵਕ ਹੋਈ ਸੰਪਨ20 ਪ੍ਰੀਖਿਆ ਕੇਂਦਰਾਂ ਤੇ 4194 ਵਿਦਿਆਰਥੀਆਂ ਦਿੱਤੀ ਪ੍ਰੀਖਿਆ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਵਿੱਚ ਜਿਲਾ ਫਾਜਿਲਕਾ ਦੀ ਜਵਾਹਰ ਨਵੋਦਿਆਂ ਵਿਦਿਆਲੇ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਹੋਈ ਦਾਖਲਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ ਹੋਈ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਲ੍ਹੇ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਇਵੇਟ ਸਕੂਲਾਂ ਦੇ 5016 ਪ੍ਰੀਖਿਆਰਥੀਆਂ ਨੇ ਅਪਲਾਈ ਕੀਤਾ ਸੀ, ਜਿਸ ਵਿੱਚੋਂ 4194 ਪ੍ਰੀਖਿਆਰਥੀ ਹਾਜਰ ਹੋਏ ਅਤੇ 822 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ।ਉਹਨਾਂ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਲ੍ਹੇ ਵਿੱਚ ਕੁੱਲ 20 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਉਕਤ ਪ੍ਰੀਖਿਆਵਾਂ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਪੂਰਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਵਕਾਰੀ ਪ੍ਰੀਖਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜੀ ਅਤੇ ਨਕਲ ਆਦਿ ਦਾ ਕੋਈ ਕੇਸ ਨਹੀਂ ਆਇਆ। ਪ੍ਰਿੰਸੀਪਲ ਸੰਦੀਪ ਸਿਡਾਨਾ ਅਤੇ ਪ੍ਰਿੰਸੀਪਲ ਸੁਭਾਸ਼ ਸਿੰਘ ਵੱਲੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਚੱਲ ਰਹੀ ਪ੍ਰੀਖਿਆ ਦੀ ਨਿਗਰਾਨੀ ਕੀਤੀ ਗਈ।ਸਮੂਹ ਬੀਪੀਈਓ,ਸਮੂਹ ਕੇਂਦਰ ਸੁਪਰਡੈਂਟ ਅਤੇ ਨਿਗਰਾਨ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਗਿਆ। ਪ੍ਰੀਖਿਆ ਕੇਂਦਰਾਂ ਵਾਲੇ ਸਕੂਲ ਮੁੱਖੀਆਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਸਨ।ਇਸ ਵਕਾਰੀ ਪ੍ਰੀਖਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜਵਾਹਰ ਨਵੋਦਿਆ ਵਿਦਿਆਲੇ ਦੇ ਪ੍ਰਿਸੀਪਲ ਅਸ਼ੋਕ ਵਰਮਾ ਵੱਲੋਂ ਸਮੁਚੇ ਪ੍ਰਬੰਧਾ ਦੀ ਦੇਖਰੇਖ ਕੀਤੀ ਗਈ। ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ, ਮੈਡਮ ਮਨੀਸ਼ਾ ਅਤੇ ਸਮੂਹ ਦਫ਼ਤਰੀ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਗਿਆ।