ਚੰਡੀਗੜ੍ਹ (10 ਮਾਰਚ) ਤਨਖਾਹਾਂ ਦੇਣ ਵਿੱਚ ਪੰਜਾਬ ਸਰਕਾਰ ਦੂਜੇ ਮਹੀਨੇ ਵੀ ਪਛੜੀਦੋ ਮਹੀਨਿਆਂ ਤੋ ਤਨਖਾਹਾਂ ਨੇ ਤਰਸਾਏ ਅਧਿਆਪਕ

ਤਨਖਾਹਾਂ ਦੇਣ ਵਿੱਚ ਪੰਜਾਬ ਸਰਕਾਰ ਦੂਜੇ ਮਹੀਨੇ ਵੀ ਪਛੜੀ
ਦੋ ਮਹੀਨਿਆਂ ਤੋ ਤਨਖਾਹਾਂ ਨੇ ਤਰਸਾਏ ਅਧਿਆਪਕ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਧਿਆਪਕਾਂ ਦੀ ਤਨਖਾਹਾਂ ਲਗਾਤਾਰ ਦੂਜੇ ਮਹੀਨੇ ਵੀ ਅੱਜ ਤੱਕ ਜਾਰੀ ਨਾ ਕਰਨ ਦੀ ਨਿਖੇਧੀ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ ਤੇ ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਇਸ਼ਤਿਹਾਰਾਂ ਉਪਰ ਕਰੋੜਾਂ ਰੁਪਏ ਹਰ ਮਹੀਨੇ ਖ਼ਰਚਣ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਮਹੀਨਿਆਂ ਤੋੰ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਸਕੀਆਂ ਹਨ। ਕਈ ਜ਼ਿਲ੍ਹਿਆਂ ਵਿੱਚ ਫ਼ਰਵਰੀ, ਮਾਰਚ ਦੀ ਤਨਖ਼ਾਹ ਵੀ ਅਜੇ ਤੱਕ ਨਹੀਂ ਮਿਲੀ ਹੈ। ਆਗੂਆਂ ਨੇ ਕਿਹਾ ਕਿ ਪੰਜ ਤਾਰੀਖ ਦੇ ਤਨਖ਼ਾਹ ਬਿੱਲ ਖਜਾਨੇ ਦਫ਼ਤਰਾਂ ਵਿੱਚ ਪਏ ਹਨ ਪਰ ਜੁਬਾਨੀ ਹੁਕਮਾਂ ਨਾਲ ਖਜਾਨੇ ਦਫ਼ਤਰਾਂ ਨੂੰ ਤਨਖਾਹਾਂ ਜਾਰੀ ਕਰਨ ਤੋੰ ਰੋਕਿਆ ਗਿਆ ਹੈ।ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਮੁਲਾਜ਼ਮਾਂ ਨੂੰ ਤਨਖ਼ਾਹ ਹਰ ਮਹੀਨੇ ਦੀ ਸੱਤ ਤਾਰੀਖ ਤੱਕ ਹਰ ਹਾਲਤ ਵਿੱਚ ਮਿਲ ਜਾਣੀ ਚਾਹੀਦੀ ਹੈ ਪਰ ਹਾਲਤ ਇਹ ਹਨ ਕਿ ਫ਼ਰਵਰੀ ਮਹੀਨੇ ਵਿੱਚ ਵੀ ਬਹੁਤੇ ਜਿਲ੍ਹਿਆਂ ਦੇ ਅੱਧੇ ਤੋੰ ਵੱਧ ਅਧਿਆਪਕ ਤਨਖ਼ਾਹ ਤੋ ਵਾਂਝੇ ਰਹਿ ਗਏ ਅਤੇ ਉਨ੍ਹਾਂ ਨੂੰ ਆਸ ਸੀ ਕਿ ਹੁਣ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਇਕੱਠੀ ਜਲਦ ਮਿਲ ਜਾਵੇਗੀ ਪਰ ਦੱਸ ਤਾਰੀਖ ਤੱਕ ਮੁਲਾਜ਼ਮ ਤਨਖਾਹਾਂ ਨੂੰ ਹੀ ਉਡੀਕਦੇ ਰਹੇ ।

ਨਵਾਂ ਸ਼ੈਸ਼ਨ ਸੁਰੂ ਹੋਣ ਕਾਰਣ ਜਿੱਥੇ ਬੱਚਿਆਂ ਦੀਆਂ ਫ਼ੀਸਾਂ, ਕਿਤਾਬਾਂ ਲੈਣ ਦਾ ਆਰਥਿਕ ਬੋਝ ਜ਼ਿਆਦਾ ਸੀ ਉੱਥੇ ਦੋ ਮਹੀਨਿਆਂ ਤੋੰ ਕਈ ਮੁਲਾਜ਼ਮ ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਕਾਰਣ ਬੈਂਕਾਂ ਦੇ ਵੀ ਡਿਫਾਲਟਰ ਹੋ ਗਏ। ਜੀਟੀਯੂ ਪੰਜਾਬ (ਵਿਗਿਆਨਿਕ ) ਦੇ ਸੂਬਾਈ ਆਗੂ ਗੁਰਜੀਤ ਸਿੰਘ, ਕੰਵਲਜੀਤ ਸੰਗੋਵਾਲ, ਪ੍ਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ, ਸੁੱਚਾ ਸਿੰਘ ਚਾਹਲ, ਜਗਤਾਰ ਸਿੰਘ ਖਮਾਣੋ, ਰੇਸ਼ਮ ਸਿੰਘ ਫਾਜਿਲਕਾ, ਰਣਜੀਤ ਸਿੰਘ ਰਬਾਬੀ, ਧਰਮਿੰਦਰ ਠਾਕਰੇ, ਸੁਖਪਾਲ ਕੌਰ ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਫ਼ਰਵਰੀ ,ਮਾਰਚ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ ।

Scroll to Top