ਚੌਣ ਜਾਬਤਾ ਖ਼ਤਮ ਹੋਣ ਤੇ ਸਰਕਾਰ ਆਪਣਾ ਰਾਜ਼ਸੀ ਧਰਮ ਨਿਭਾਏ ਦਫ਼ਤਰੀ ਕਰਮਚਾਰੀ ਪੱਕੇ ਕਰੇ:-ਸ਼ੋਭਿਤ ਭਗਤ**

*ਚੌਣ ਜਾਬਤਾ ਖ਼ਤਮ ਹੋਣ ਤੇ ਸਰਕਾਰ ਆਪਣਾ ਰਾਜ਼ਸੀ ਧਰਮ ਨਿਭਾਏ ਦਫ਼ਤਰੀ ਕਰਮਚਾਰੀ ਪੱਕੇ ਕਰੇ:-ਸ਼ੋਭਿਤ ਭਗਤ**ਤਨਖਾਹ ਅਨਾਮਲੀ ਦੂਰ ਕੀਤੀ ਜਾਵੇ* ‌‌ ਜਲੰਧਰ ( 10/06/2024) ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਦੇ ਆਗੂ ਸ਼ੋਭਿਤ ਭਗਤ,ਗਗਨਦੀਪ ਸ਼ਰਮਾ ਲੋਕਸਭਾ ਚੌਣਾਂ ਦੌਰਾਨ ਵਖ ਵੱਖ ਮੰਤਰੀਆਂ ਤੇ ਪੰਜਾਬ ਦੇ ਮੁੱਖਮੰਤਰੀ ਨੂੰ ਮਿਲੇ । ਗੱਲਬਾਤ ਦੌਰਾਨ ਉਨ੍ਹਾਂ ਵਲੋਂ ਚੋਣ ਜਾਬਤੇ ਤੋਂ ਬਾਅਦ ਪੱਕੇ ਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ । ਇਸ ਤੇ ਯੂਨੀਅਨ ਆਗੂ ਵਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜਿਵੇ 2018 ਵਿੱਚ ਅਧਿਆਪਕ ਪੱਕੇ ਕੀਤੇ ਗਏ ਸੀ ਉਹਨਾਂ ਦੀ ਤਰਜ ਤੇ ਹੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਕਿਉਕਿ ਕਿ ਦਫ਼ਤਰੀ ਕਰਮਚਾਰੀਆਂ ਦੀ ਭਰਤੀ ਪਾਰਦਰਸ਼ੀ ਤਰੀਕੇ ਨਾਲ ਲਿਖਤੀ ਪ੍ਰੀਖਿਆ, ਇਸ਼ਤਿਹਾਰ, ਮੈਰਿਟ, ਰਿਜ਼ਰਵੇਸ਼ਨ ਰੋਸਟਰ ਦੇ ਅਧਾਰ ਤੇ ਹੋਈ ਹੈ। ਸਤੰਬਰ 2020 ਤੋਂ ਚਲੀ ਆ ਰਹੀਂ 5000 ਰੁਪਏ ਦੀ ਤਨਖਾਹ ਅਨਾਮਲੀ ਵੀ ਜਲਦ ਦੂਰ ਕਰਨ ਲਈ ਕਿਹਾ ਗਿਆ! ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਰਾਜਸੀ ਧਰਮ ਨਾ ਨਿਭਾਇਆ ਤਾਂ ਆਉਣ ਵਾਲੇ ਬ ਇਲੈਕਸ਼ਨ ਵਿੱਚ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

Scroll to Top