
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਡੀ. ਏ ਅਤੇ ਮੁਲਾਜ਼ਮ ਮੰਗਾਂ ਤੇ ਹੰਗਾਮੀ ਸੂਬਾ ਕਮੇਟੀ ਮੀਟਿੰਗ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਸਟੇਟ ਕਮੇਟੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ, ਅਤੇ ਰਵਿੰਦਰਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਲੁਧਿਆਣਾ ਵਿਖੇ ਹੋਈ | ਜਿਸ ਵਿੱਚ ਅਮਨ ਸ਼ਰਮਾ ਨੇ ਕਿਹਾ ਕਿ ਜਦੋ ਆਪ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨਾਲ ਬਹੁਤ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸੀ ਪਰ ਸਰਕਾਰ ਬਣਨ ਨੇ ਸਭ ਕੁੱਝ ਭੁੱਲ ਗਈ | ਆਪ ਸਰਕਾਰ ਬਣਾਉਣ ਵਿੱਚ ਮੁਲਾਜ਼ਮਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਪਰ ਸਰਕਾਰ ਬਣਨ ਤੇ ਆਪ ਪਾਰਟੀ ਕਰਮਚਾਰੀਆਂ ਨੂੰ ਬਿਲਕੁੱਲ ਹੀ ਭੁੱਲ ਗਈ | ਮੁਲਾਜ਼ਮਾਂ ਦੇ ਡੀ. ਏ. ਦੀਆਂ 12 ਪ੍ਰਤੀਸ਼ਤ ਤਿੰਨ ਕਿਸ਼ਤਾਂ ਜਨਵਰੀ 2023 ਤੋਂ ਹੁਣ ਤੱਕ ਅਤੇ ਜਨਵਰੀ 2016 ਤੋਂ ਦਸੰਬਰ 2022 ਤੱਕ ਮਿੱਲੀਆਂ ਕਿਸ਼ਤਾਂ ਦਾ ਇੱਕ ਕਰਮਚਾਰੀ ਦਾ ਲੱਖਾ ਦਾ ਬਕਾਇਆ ਬਾਕੀ ਹੈ |ਗੁਆਂਢੀ ਰਾਜ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ ਪ੍ਰਸ਼ਾਸਨ, ਅਤੇ ਹੋਰ ਰਾਜ ਆਪਣੇ ਕਰਮਚਾਰੀਆਂ ਨੂੰ ਕੇਂਦਰ ਦੇ ਬਰਾਬਰ 50 ਪ੍ਰਤੀਸ਼ਤ ਡੀ. ਏ. ਦੇ ਰਹੇ ਹਨ ਪਰ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਕੁੱਲ 38 ਪ੍ਰਤੀਸ਼ਤ ਮਹਿੰਗਾਈ ਭੱਤਾ ਹੀ ਮਿਲ ਰਿਹਾ ਹੈ ਜੋਕਿ ਇਹ ਪੰਜਾਬ ਦੇ ਸਮੂਹ ਕਰਮਚਾਰੀ ਵਰਗ ਨਾਲ ਵੱਡੀ ਨਾ-ਇਨਸਾਫੀ ਹੈ | ਮਹਿੰਗਾਈ ਭੱਤਾ ਕਰਮਚਾਰੀਆਂ ਨੂੰ ਕੀਮਤ ਇੰਡੀਕਸ ਅਨੁਸਾਰ ਵਸਤਾਂ ਦੀਆਂ ਕੀਮਤਾਂ ਵਧਣ ਜਾਂ ਮਹਿੰਗਾਈ ਵਾਧੇ ਦੇ ਇਵਜ ਵਿੱਚ ਦਿੱਤਾ ਜਾਂਦਾ ਹੈ | ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਹਾੜੀ, ਕੁਲਦੀਪ ਗਰੋਵਰ ਫਾਜ਼ਿਲਕਾ, ਬਲਜੀਤ ਸਿੰਘ ਕਪੂਰਥਲਾ ਨੇ ਕਿਹਾ ਡੀ. ਏ ਅਤੇ ਪੇਂਡੂ ਭੱਤਾ ਅਤੇ ਬਕਾਏ ਨਾ ਮਿਲਣ ਕਰਕੇ ਮੁਲਾਜ਼ਮਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਸਭਾ ਚੋਣਾਂ ਦਾ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਪੰਜਾਬ ਸਰਕਾਰ ਇਸਨੂੰ ਜਾਰੀ ਕਰਨ ਦੀ ਮਨਜ਼ੂਰੀ ਚੋਣ ਕਮਿਸ਼ਨ ਤੋਂ ਲੈ ਸਕਦੀ ਹੈ |ਇਸ ਮੌਕੇ ਹਾਜਰ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਮਿਆਰੀ ਸਿੱਖਿਆ ਲਈ ਸਕੂਲ ਆਫ ਐਮੀਨੈਂਸ ਬਣਾ ਰਹੀ ਹੈ ਪਰ ਦੂੱਜੇ ਪਾਸੇ ਪੰਜਾਬ ਵਿੱਚ 700 ਦੇ ਕਰੀਬ ਪ੍ਰਿੰਸੀਪਲ ਅਤੇ ਹਜਾਰਾਂ ਹੀ ਲੈਕਚਰਾਰ ਦੀਆਂ ਪੋਸਟਾਂ ਖਾਲੀ ਹਨ| ਸਰਕਾਰ ਨੂੰ ਤੁਰੰਤ ਡੀ. ਪੀ. ਸੀ.ਕਰਕੇ ਇਹਨਾਂ ਨੂੰ ਭਰਨਾ ਚਾਹੀਦਾ ਹੈ ਤਾਂਕਿ ਸਕੂਲਾਂ ਦਾ ਪ੍ਰਬੰਧ ਵਧੀਆ ਚੱਲ ਸਕੇ |ਇਸਦੇ ਨਾਲ ਹੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ , ਸੀਨੀਅਰਤਾ ਸੂਚੀ, ਰੀਵਰਸ਼ਨ ਜੋਨ ਵਿੱਚ ਲੈਕਚਰਾਰ ਵਰਗ ਨੂੰ ਏ. ਸੀ. ਪੀ., ਵਿਭਾਗੀ ਟੈਸਟ ਰੱਦ , ਪੇਂਡੂ ਭੱਤਾ,ਅਧਿਆਪਕ ਵਰਗ ਦੀ ਸੇਵਾਮੁਕਤੀ ਸੈਸ਼ਨ ਅੰਤ 31 ਮਾਰਚ ਨੂੰ ਕਰਨ ਆਦਿ ਮੰਗਾਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਦੀ ਮੰਗ ਕੀਤੀ ਅਤੇ ਨਾ ਮੰਨਣ ਤੇ ਲੋਕਸਭਾ ਚੋਣਾਂ ਚ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ | ਇਸ ਮੌਕੇ ਯੂਨੀਅਨ ਆਗੂ ਨਰਿੰਦਰ ਸਿੰਘ ਹੋਸ਼ਿਆਰਪੁਰ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਜਤਿੰਦਰ ਸਿੰਘ ਮਸਾਣੀਆ, ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ, ਜਤਿੰਦਰਪਾਲ ਸਿੰਘ,ਮੁਖਤਿਆਰ ਸਿੰਘ, ਜੋਗਿੰਦਰ ਲਾਲ, ਮਨਜੀਤ ਸਿੰਘ, ਰਵਿੰਦਰ ਕੁਮਾਰ, ਸੁਸ਼ੀਲ ਕੌੜਾ ਆਦਿ ਹਾਜਰ ਸਨ|