
*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ ਟੀ ਐਮ ਅੱਗੇ ਪਾਉਣ ਦੀ ਮੰਗ।**ਅਧਿਆਪਕਾਂ ਨੂੰ ਸਿਲੇਬਸ ਮੁਤਾਬਿਕ ਪੜ੍ਹਾਈ ਕਰਾਉਣ ਦਿੱਤੀ ਜਾਵੇ ਤੇ ਅੰਕੜਿਆਂ ਦਾ ਫ਼ਰਜ਼ੀਵਾੜਾ ਬੰਦ ਕੀਤਾ ਜਾਵੇ:- ਸੁਖਵਿੰਦਰ ਸਿੰਘ ਚਾਹਲ।*ਜਲੰਧਰ: 09 ਅਕਤੂਬਰ ( )”*ਭੰਡਾ ਭੰਡਾਰੀਆ ਕਿੰਨਾ ਕੂ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ** ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਆਲਮ ਨਿਰਾਲਾ ਹੀ ਹੈ, ਇੱਕ ਸਿੱਖਿਆ ਤੇ ਇੱਕ ਪ੍ਰਯੋਗ ਹਾਲੇ ਖ਼ਤਮ ਨਹੀਂ ਹੁੰਦੇ ਤੇ ਦੂਸਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਪਾਸੇ ਤਾਂ ਪੰਜਾਬ ਦੇ ਸਾਰੇ ਅਧਿਆਪਕ ਪੰਚਾਇਤ ਚੋਣਾਂ ਦੀਆਂ ਡਿਉਟੀਆਂ ਵਿੱਚ ਝੋਕੇ ਹੋਏ ਹਨ, ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ,ਬਲਾਕ ਤੇ ਜਿਲ੍ਹਾ ਖੇਡਾਂ ਵੀ ਚੱਲ ਰਹੀਆਂ ਹਨ ਤੇ ਅਧਿਆਪਕ ਸੈਮੀਨਾਰ ਵੀ ਲਗਾ ਰਹੇ ਹਨ ਤੇ ਹੋਰ ਗੈਰ ਵਿੱਦਿਅਕ ਕੰਮਾਂ ਵਿੱਚ ਝੋਕੇ ਹੋਏ ਹਨ ਤੇ ਬੱਚਿਆਂ ਦੇ 25 ਸਤੰਬਰ ਤੋਂ ਪੇਪਰ ਵੀ ਲੈ ਰਹੇ ਹਨ ਤੇ ਹੁਣ ਸਿੱਖਿਆ ਵਿਭਾਗ ਵਲੋਂ 18 ਅਕਤੂਬਰ ਨੂੰ ਅਧਿਆਪਕ ਮਾਪੇ ਮਿਲਣੀ ਰੱਖ ਦਿੱਤੀ ਹੈ । ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ,ਕੈਸ਼ੀਅਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਅਧਿਆਪਕ ਮਾਪੇ ਮਿਲਣੀ ਦੀ ਮਿਤੀ ਅੱਗੇ ਪਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਮਿਤੀ 9,10, ਅਤੇ 11 ਤਰੀਕ ਨੂੰ ਪੰਚਾਇਤ ਚੋਣਾਂ ਸਬੰਧੀ ਰਿਹਰਸਲਾਂ ਹਨ,12 ਅਤੇ 13 ਤਰੀਕ ਦੀ ਛੁੱਟੀ ਹੈ, 14 ਅਤੇ 15 ਨੂੰ ਪੰਚਾਇਤ ਚੋਣਾਂ ਹਨ, 16 ਨੂੰ ਚੋਣ ਅਮਲੇ ਦਾ ਰੈਸਟ ਡੇ ਹੈ, ਅਤੇ 17 ਅਕਤੂਬਰ ਨੂੰ ਫੇਰ ਛੁੱਟੀ ਹੈ। ਇਸ ਲਈ 18 ਤਰੀਕ ਨੂੰ ਬਿਨ੍ਹਾਂ ਤਿਆਰੀ ਹੀ ਮਾਪੇ ਅਧਿਆਪਕ ਮਿਲਣੀ ਕਰਨਾ ਤਰਕਹੀਣ ਹੈ ਕਿਉਕਿ ਅਧਿਆਪਕਾਂ ਨੂੰ ਤਾਂ ਹਾਲੇ ਪੇਪਰ ਮਾਰਕ ਕਰਨ ਅਤੇ ਨਤੀਜ਼ਾ ਰਜਿਸਟਰ ਬਨਾਉਣ ਦਾ ਵੀ ਸਮਾਂ ਨਹੀਂ ਮਿਲਿਆ। ਉਹਨਾਂ ਮੰਗ ਕੀਤੀ ਕਿ ਮਾਪੇ ਅਧਿਆਪਕ ਮਿਲਣੀ ਅਕਤੂਬਰ ਦੇ ਅਖੀਰ ਵਿੱਚ ਰੱਖੀ ਜਾਵੇ। ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਦਕ ਸਕੱਤਰ, ਜਸਵਿੰਦਰ ਸਮਾਣਾ ,ਸਹਾਇਕ ਜਥੇਬੰਦਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾ, ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ ਦਿਲਦਾਰ ਭੰਡਾਲ਼, ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਤੋਂ ਬਿਨਾਂ ਗੁਰਮੇਲ ਸਿੰਘ, ਸੁਭਾਸ਼ ਪਠਾਨਕੋਟ, ਸੁੱਚਾ ਸਿੰਘ ਟਰਪਈ,ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ,ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ, ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ ਸਿੰਘ ,ਸਰਬਜੀਤ ਸਿੰਘ ਸੰਧੂ , ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਦਲਜੀਤ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ,ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਰੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ,ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲਚਰਨ ਕੁਮਾਰ, ਨਵਤੇਜ ਸਿੰਘ ਲੁਧਿਆਣਾ, ਅਵਤਾਰ ਸਿੰਘ ਮਾਨਸਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਜਤਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਪਰਦੀਪ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦੀਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।*