ਗਰਮ ਰੁੱਤ ਦੀਆਂ ਸਕੂਲ ਖੇਡਾਂ ਵਿੱਚ ਖੋ-ਖੋ ਦੇ ਜੋਨ ਪੱਧਰੀ ਮੁਕਾਬਲਿਆਂ ਦਾ ਆਯੋਜਨ

ਗਰਮ ਰੁੱਤ ਦੀਆਂ ਸਕੂਲ ਖੇਡਾਂ ਵਿੱਚ ਖੋ-ਖੋ ਦੇ ਜੋਨ ਪੱਧਰੀ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਜੋਨ ਰਾਜਪੁਰਾ ਦੇ ਖੋ-ਖੋ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ: ਡਾ. ਰਜਿੰਦਰ ਸਿੰਘ ਜੋਨਲ ਕੋਆਰਡੀਨੇਟਰ ਜੋਨ ਰਾਜਪੁਰਾਰਾਜਪੁਰਾ 8 ਅਗਸਤ ( )ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਨਿਰਦੇਸ਼ਾਂ ਅਤੇ ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਪਟਿਆਲਾ ਜਿਲ੍ਹੇ ਦੇ ਜੋਨ ਪੱਧਰੀ ਗਰਮ ਰੁੱਤ ਖੇਡਾਂ ਦੇ ਮੁਕਾਬਲੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ। ਜੋਨ ਰਾਜਪੁਰਾ ਦੇ ਖੋ-ਖੋ ਦੇ ਲੜਕਿਆਂ ਅਤੇ ਲੜਕੀਆਂ ਦੇ ਅੰਡਰ 14, 17 ਅਤੇ 19 ਦੇ ਮੁਕਾਬਲੇ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਿੰਦਰ ਸਿੰਘ ਸੈਣੀ ਜੋਨਲ ਕੋਆਰਡੀਨੇਟਰ ਜੋਨ ਰਾਜਪੁਰਾ ਨੇ ਦੱਸਿਆ ਕਿ ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ ਅਤੇ ਇਹਨਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਇਸ ਮੌਕੇ ਸੰਗੀਤਾ ਵਰਮਾ ਸਕੂਲ ਇੰਚਾਰਜ ਸਹਸ ਰਾਜਪੁਰਾ ਟਾਊਨ, ਰਾਜਿੰਦਰ ਸਿੰਘ ਸਕਾਊਟ ਮਾਸਟਰ, ਹਰਪ੍ਰੀਤ ਸਿੰਘ ਐਨਟੀਸੀ, ਚਰਨਜੀਤ ਸਿੰਘ ਮਹਿੰਦਰ ਗੰਜ, ਪਾਰੁਲ ਪਾਹੂਜਾ, ਜੋਤੀ, ਮਨਦੀਪ ਕੌਰ ਹਾਸ਼ਮਪੁਰ , ਹਰਪ੍ਰੀਤ ਸੀ ਐਮ ਸਕੂਲ, ਰਮਨਦੀਪ ਕੌਰ, ਅਨੀਤਾ, ਪਰਮਜੀਤ ਕੌਰ, ਜਸਪਾਲ ਕੌਰ, ਮਨਪ੍ਰੀਤ ਸਿੰਘ, ਸੁਖਵਿੰਦਰ ਕੌਰ ਅਤੇ ਵੱਖ – ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਹਾਜ਼ਰ ਸਨ।

Scroll to Top