
ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਕੀਤਾ ਸਨਮਾਨਿਤ ਕਿਹਾ ਜਾਂਦਾ ਹੈ ਕਿ ਹੱਸ ਕੇ ਕਰ ਲਓ ਖੂਨਦਾਨ ਦਾਨਾਂ ਵਿੱਚੋਂ ਇਹ ਦਾਨ ਮਹਾਨ ਇਸ ਮਹਾਵਾਕ ਤੇ ਪਹਿਰਾ ਦਿੰਦਿਆਂ ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਦੇ ਆ ਰਹੇ,ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਸਿਵਲ ਸਰਜਨ ਫਾਜ਼ਿਲਕਾ ਡਾਂ ਚੰਦਰ ਸ਼ੇਖਰ ਕੱਕੜ,ਐਸ ਐਮ ਓ ਡਾਂ ਰੋਹਿਤ ਗੋਇਲ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮਨੁੱਖ ਦੀ ਜੀਵਨ ਰੇਖਾ ਖੂਨ ਨੂੰ ਕਿਸੇ ਫੈਕਟਰੀ ਵਿਚ ਨਹੀ ਬਣਾਇਆ ਜਾ ਸਕਦਾ। ਇੱਕ ਮਨੁੱਖ ਦੀ ਖੂਨ ਦੀ ਲੋੜ ਦੂਜੇ ਮਨੁੱਖ ਦੁਆਰਾ ਦਾਨ ਦੇ ਰੂਪ ਵਿੱਚ ਪੂਰੀ ਕੀਤੀ ਜਾਂਦੀ ਹੈ।ਉਹਨਾਂ ਵੱਲੋਂ ਹੁਣ ਤੱਕ 39 ਵਾਰ ਖੂਨ ਦਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਸੰਸਥਾ ਸਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਵੱਲੋਂ ਵੀ ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਹਾਂ ਤਾਂ ਜ਼ੋ ਅਨਮੋਲ ਮਨੁੱਖੀ ਜਿੰਦਗੀਆ ਨੂੰ ਬਚਾਇਆ ਜਾ ਸਕੇ। ਉਹਨਾਂ ਨੇ ਖੂਨਦਾਨ ਦੇ ਖੇਤਰ ਲਗਾਤਾਰ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਤੇ ਬੀਟੀਓ ਡਾਂ ਸੁਖਮਣੀ,ਡਾ ਕਵਿਤਾ ਸਿੰਘ,ਬਲੱਡ ਬੈਂਕ ਟੀਮ ਮੈਡਮ ਰੰਜੂ ਗਿਰਧਰ,ਬਰੌਡਰਿਕਸ,ਕੌਂਸਲਰ ਰਾਜ ਸਿੰਘ, ਸਮਾਜਸੇਵੀ ਸੰਜੀਵ ਮਾਰਸ਼ਲ,ਰਜੀਵ ਕੁਕਰੇਜਾ, ਵਿਕਾਸ ਝੀਝਾਂ ਅਤੇ ਹੋਰ ਮੌਜੂਦ ਸਨ। ਇਸ ਮੌਕੇ ਤੇ ਚਾਨਣ ਵਾਲਾ ਸਕੂਲ ਦੇ ਮੁੱਖੀ ਲਵਜੀਤ ਸਿੰਘ ਗਰੇਵਾਲ, ਸਕੂਲ ਸਟਾਫ ਮੈਂਬਰਾ, ਜਸਪ੍ਰੀਤ ਗਿੱਲ,ਵੱਖ ਅਧਿਆਪਕ ਸਾਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।