ਖ਼ਜ਼ਾਨਿਆਂ ਨੂੰ ਕੀਤੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੁਕੀਆਂ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੋਕ ਲਈਆਂ ਹਨ। 15 ਅਪ੍ਰੈਲ 2024 ਨੂੰ ਖ਼ਜ਼ਾਨੇ ਮਾਰਚ ਮਹੀਨੇ ਦੇ ਤਨਖਾਹ ਬਿੱਲਾਂ ਨੂੰ ਲੱਗੇ ਟੋਕਨ ਅਨੁਸਾਰ ਤਨਖਾਹ ਖ਼ਜ਼ਾਨੇ ਵੱਲੋਂ 16 ਅਪ੍ਰੈਲ ਨੂੰ ਬਿੱਲ ਕਲੀਅਰ ਕਰਕੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹ ਪਾਉਣੀ ਸੀ, ਪਰ ਪੰਜਾਬ ਦੇ ਖ਼ਜ਼ਾਨਾ ਵਿਭਾਗ ਨੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀ ਤਨਖਾਹ ਉਪਰ ਅਣ-ਐਲਾਨੀ ਰੋਕ ਲਗਾ ਦਿੱਤੀ ਹੈ। ਨਵੇਂ ਵਿੱਤੀ ਵਰੇ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਹੈ ਕਿ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋੰ ਵੀ ਅਸਮਰੱਥ ਹੋ ਗਈ ਹੈ। ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਝੂਠੇ ਅਖ਼ਬਾਰੀ, ਟੀ.ਵੀ ਇਸ਼ਤਿਹਾਰਾਂ, ਫਲੈਕਸ ਬੋਰਡਾਂ ਰਾਹੀਂ ਫੋਕੀ ਵਾਹ-ਵਾਹ ਲਈ ਪੰਜਾਬ ਦਾ ਖ਼ਜ਼ਾਨਾ ਲੁਟਾ ਰਹੀ ਹੈ। ਪਰ ਅਪ੍ਰੈਲ ਮਹੀਨਾ ਅੱਧ ਤੋਂ ਜ਼ਿਆਦਾ ਬੀਤਣ ਤੇ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖਾਹ ਦੇਣ ਤੋਂ ਵੀ ਹੱਥ ਖੜੇ ਕਰ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁਲੱਰ ਬਠਿੰਡਾ, ਜਨਰਲ ਸਕੱਤਰ ਐਨ.ਡੀ.ਤਿਵਾੜੀ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ, ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਪੰਜਾਬ ਸਰਕਾਰ ਦੀ ਵਾਰ-ਵਾਰ ਤਨਖਾਹ ਰੋਕਣ ਕਰਕੇ ਅਲੋਚਨਾ ਕੀਤੀ ਹੈ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਦੀ ਤਨਖਾਹ ਦੇਣ ਦਾ ਸਰਕਾਰ ਪ੍ਰਬੰਧ ਕਰੇ। ਇਸ ਮੌਕੇ ਤੇ ਗੁਲਜ਼ਾਰ ਖਾਨ,ਸੁਰਿੰਦਰ ਕੰਬੋਜ,ਸੋਮ ਸਿੰਘ,ਅਮਨਦੀਪ ਬਾਗਪੁਰੀ, ਰਸ਼ਮਿੰਦਰ ਪਾਲ ਸੋਨੂੰ, ਸੁਖਵਿੰਦਰ ਦੋਦਾ ,ਮਨਜੀਤ ਸਿੰਘ ਸੰਗਤਪੁਰਾ,ਬਿੱਕਰ ਸਿੰਘ ਮਾਖਾ,ਪਰਗਟ ਸਿੰਘ ਜੰਬਰ, ਬਿਕਰਮਜੀਤ ਸਿੰਘ ,ਜਸਵਿੰਦਰ ਸਿੰਘ,ਗੁਰਦੀਪ ਸਿਂਘ ਬਲਵਿੰਦਰ ਕਾਲੜਾ, ਰਮਨ ਗੁਪਤਾ, ਗੁਰਮੀਤ ਸਿੰਘ ਖਾਲਸਾ,ਜਤਿੰਦਰ ਸਿੰਘ ਸੋਨੀ, ਲਾਲ ਚੰਦ,ਸੁੱਚਾ ਸਿੰਘ ਰੋਪੜ,ਜਗਤਾਰ ਖਮਾਣੋਂ, ਪਿਰਮਲ ਸਿੰਘ ਲਾਡੀ, ਸਿਕੰਦਰ ਸਿੰਘ ਢੇਰ, ਗੁਰਜੀਤ ਸਿੰਘ ਮੋਹਾਲੀ, ਧਰਮਿੰਦਰ ਠਾਕਰੇ ਆਦਿ ਆਗੂ ਸ਼ਾਮਲ ਸਨ।