ਕੰਨਿਆਂ ਸਕੂਲ ਤਲਵਾੜਾ ਦੀਆਂ ਤਿੰਨ ਲੋੜਵੰਦ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੈੱਕ ਕੀਤੇ ਭੇਟ

ਕੰਨਿਆਂ ਸਕੂਲ ਤਲਵਾੜਾ ਦੀਆਂ ਤਿੰਨ ਲੋੜਵੰਦ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੈੱਕ ਕੀਤੇ ਭੇਟ
ਤਲਵਾੜਾ 29 ਮਾਰਚ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਦੁਆਰਾ ਚਲਾਏ ਗਏ ਟਰੱਸਟ ਸਨੀ ਓਬਰਾਏ ਸ਼ਕਾਲਰਸ਼ਿਪ ਸਕੀਮ ਦੇ ਅਧੀਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਤਲਵਾੜਾ ਵਿਖੇ ਮੈਰਿਟ ਵਿੱਚ ਆਉਣ ਵਾਲੀਆਂ ਤਿੰਨ ਲੋੜਵੰਦ ਵਿਦਿਆਰਥਣਾਂ ਨੂੰ ਫੀਸ ਦੇ ਚੈੱਕ ਭੇਟ ਕੀਤੇ । ਇਹ ਤਿੰਨੋ ਵਿਦਿਆਰਥਣਾਂ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਈਆਂ ਸਨ ਜੋ ਕਿ ਹੁਣ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਪੜ੍ਹ ਰਹੀਆਂ ਹਨ । ਟਰੱਸਟ ਦੇ ਤਲਵਾੜਾ ਦੇ ਇੰਚਾਰਜ ਪ੍ਰੋ. ਅਜੈ ਸਹਿਗਲ ਨੇ ਕਿਹਾ ਕਿ ਡਾ. ਓਬਰਾਏ ਵੱਲ਼ੋਂ ਕਈ ਹਜਾਰਾਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ । ਇਸ ਸਬੰਧ ਵਿਚ ਉਹਨਾਂ ਦੱਸਿਆ ਕਿ ਟਰੱਸਟ ਵਿਚ ਐਜੂਕੇਸ਼ਨ ਦੇ ਖੇਤਰ ਨੂੰ ਡਾਇਰੈਕਟਰ ਐਜੂਕੇਸ਼ਨ ਇੰਦਰਜੀਤ ਕੌਰ ਗਿੱਲ ਦੇਖਦੇ ਹਨ । ਇਸ ਮੌਕੇ ਪ੍ਰਿੰਸੀਪਲ ਵੀਨਾ ਬੱਧਣ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਡੇ ਸਕੂਲ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਰਹਿਣਗੇ । ਇਸ ਮੌਕੇ ਗੁਰਦੀਪ ਸਿੰਘ ਸਕੂਲ ਇੰਚਾਰਜ, ਸਮੂਹ ਸਟਾਫ ਅਤੇ ਮਾਪੇ ਹਾਜਰ ਸਨ ।
ਫੋਟੋ – ਟਰੱਸਟ ਦੇ ਤਲਵਾੜਾ ਦੇ ਇੰਚਾਰਜ ਪ੍ਰੋ. ਅਜੈ ਸਹਿਗਲ, ਪ੍ਰਿੰ. ਵੀਨਾ ਬੱਧਣ ਅਤੇ ਹੋਰ ਵਿਦਿਆਰਥਣਾਂ ਨੂੰ ਚੈੱਕ ਭੇਟ ਕਰਦੇ ਹੋਏ

Scroll to Top