
ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਵਿਚ 613 ਮਰੀਜ਼ਾਂ ਦੀ ਕੀਤੀ ਗਈ ਜਾਂਚ205 ਮਰੀਜ਼ਾਂ ਦੇ ਕੀਤੇ ਜਾਣਗੇ ਆਪ੍ਰੇਸ਼ਨ ਫਰੀਫਾਜ਼ਿਲਕਾ ਦੀਆਂ ਸਮਾਜ ਸੇਵੀ ਸੰਸਥਾਵਾਂ ਦਿੱਤਾ ਸਹਿਯੋਗਫਾਜ਼ਿਲਕਾ 21 ਜੁਲਾਈ ( ) ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ ਦੇ ਸਹਿਯੋਗ ਨਾਲ ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਫਾਜ਼ਿਲਕਾ ਵਿੱਖੇ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਏ ਦੇ ਅਪ੍ਰੇਸ਼ਨਾਂ ਦਾ ਵਿਸ਼ਾਲ ਮੁਫ਼ਤ ਕੈਂਪ ਲਗਾਇਆ ਗਿਆ।

ਜ਼ਿਕਰਯੋਗ ਹੈ ਕਿ ਇਹ ਕੈਂਪ ਅੱਜ ਸਵੇਰ 8 ਵਜ਼ੇ ਤੋ ਸ਼ੁਰੂ ਹੋ ਕੇ ਸ਼ਾਮ ਤੱਕ ਚੱਲਿਆ। ਦੱਸਿਆ ਜਾਂਦਾ ਹੈ ਕਿ ਇਸ ਕੈਂਪ ਵਿੱਚ ਫਾਜ਼ਿਲਕਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਅਬੋਹਰ, ਜਲਾਲਾਬਾਦ ਦੇ ਦੇ ਇਲਾਕੇ ਦੇ ਮਰੀਜਾਂ ਨੇ ਵੀ ਇਸ ਕੈਂਪ ਦਾ ਲਾਭ ਲਿਆ ਤੇ ਕੈਂਪ ਵਿਚ ਆ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ ਅਤੇ ਆਈ ਸ਼ਯੋਰ ਸ਼ਰਮਾ ਅੱਖਾਂ ਦਾ ਹਸਪਤਾਲ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਦੇ ਕੈਂਪ ਵਿੱਚ 613 ਮਰੀਜ਼ਾਂ ਦੀ ਅੱਖਾਂ ਦੇ ਰੋਗਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਵਿੱਚੋ 205 ਮਰੀਜ਼ਾਂ ਦੇ ਆਪ੍ਰੇਸ਼ਨ ਅਤੇ ਲੈਂਸ ਮੁਫ਼ਤ ਪਾਏ ਜਾਣਗੇ।ਅਜ਼ਾਦ ਹਿੰਦ ਪੈਡਲਰ ਕਲੱਬ ਦੇ ਸੰਸਥਾਪਕ ਸ਼੍ਰੀ ਸ਼ਸ਼ੀਕਾਂਤ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਫਾਜ਼ਿਲਕਾ ਸਾਇਕਲਿੰਗ ਕਲੱਬ, ਅਬੋਹਰ ਪੈਡਲਰ ਕਲੱਬ, ਪੈਡਲ ਪਾਵਰ ਕਲੱਬ ਅਬੋਹਰ, ਸ਼੍ਰੀ ਆਨੰਦ ਯੋਗਾ ਸੁਸਾਇਟੀ ਜਲਾਲਾਬਾਦ ਆਦਿ ਦੇ ਇਲਾਵਾ ਸ਼੍ਰੀ ਬਾਲਾ ਜੀ ਨੋਜਵਾਨ ਸੇਵਾ ਸੰਮਤੀ ਜੋ ਕਿ ਜਲ ਸੇਵਾ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰਦੀ ਸੰਸਥਾ ਹੈ। ਸੰਸਥਾਵਾਂ ਨੇ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ।ਅਜ਼ਾਦ ਹਿੰਦ ਪੈਡਲਰ ਕਲੱਬ ਦੇ ਜਨਰਲ ਸਕੱਤਰ ਸਿਮਲਜੀਤ ਸਿੰਘ ਨੇ ਦੱਸਿਆ ਕਿ ਕਲੱਬ ਦੇ ਸਾਰੇ ਮੈਂਬਰ ਸਹਿਬਾਨ ਨੇ ਇਸ ਕੈਂਪ ਲਈ ਵਿਸ਼ੇਸ਼ ਤਿਆਰੀ ਕੀਤੀ ਹੋਈ ਸੀ ਹਰੇਕ ਸਾਥੀ ਦੇ ਕੰਮ ਵੰਡੇ ਹੋਏ ਸਨ। ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਰਾਮ ਕਿਸ਼ਨ ਕੰਬੋਜ (ਰੀਟਾ. ਨਾਇਬ ਤਹਿਸੀਲਦਾਰ) ਅਤੇ ਰਾਹੁਲ ਗੁੰਬਰ ਦੁਆਰਾ ਕੀਤੀ ਗਈ ਅਤੇ ਉਨ੍ਹਾਂ ਦਾ ਸਾਥ ਦਿੱਤਾ ਮਾਸਟਰ ਗੁਰਕੀਰਤ ਸਿੰਘ ਅਤੇ ਬੇਟੀ ਸ੍ਰਿਸ਼ਟੀ ਨੇ ਦਿੱਤਾ। ਮਰੀਜ਼ਾਂ ਨੂੰ ਠੰਡਾ ਜਲ-ਜੀਰਾ, ਚਾਹ ਬਿਸਕੁਟ ਦੇ ਸੇਵਾ ਅਤੇ ਪ੍ਰਬੰਧ ਅਸ਼ਵਨੀ ਗਗਨੇਜਾ ਦੀ ਦੁਆਰਾ ਕੀਤੇ ਗਏ। ਕਲੱਬ ਦੇ ਸਾਰੇ ਮੈਂਬਰ ਸਹਿਬਾਨ ਨੇ ਆਪੋ ਆਪਣੇ ਸਾਰੇ ਕੰਮ ਜੋ ਉਹਨਾਂ ਨੂੰ ਸੌਂਪੇ ਗਏ ਬਾਖੂਬੀ ਨਿਭਾਏ ਗਏ। ਅਤਿ ਦੀ ਗਰਮੀ ਵਿੱਚ ਵੀ ਕਿਸੇ ਵੀ ਮਰੀਜ਼ ਨੂੰ ਕੋਈ ਅਸੁਵਿਧਾ ਨਹੀਂ ਆਉਣ ਦਿੱਤੀ ਗਈ। ਪੱਖੇ ਕੂਲਰ ਅਤੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਸਿਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਦੁਆਰਾ ਵਾਤਵਰਨ ਦਾ ਈਕੋ-ਸਿਸਟਮ ਬਣਾਈ ਰੱਖਣ ਲਈ ਰੁੱਖ ਵੀ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਰੁੱਖਾਂ ਦੀ ਸਾਂਭ-ਸੰਭਾਲ ਕਲੱਬ ਦੇ ਮੈਂਬਰ ਸਹਿਬਾਨ ਦੁਆਰਾ ਹੀ ਕੀਤੀ ਜਾਏਗੀ।ਅੱਗੇ ਸ਼੍ਰੀ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਅੱਜ ਸਾਡੇ ਕਲੱਬ ਦੇ ਦੋ ਰਾਇਡਰ ਸਿਮਲਜੀਤ ਸਿੰਘ ਅਤੇ ਅਰਪਿਤ ਸੇਤੀਆ ਜਿਨ੍ਹਾ ਨੇ ਸਾਇਕਲਿੰਗ ਦੋਰਾਨ 20 ਹਜ਼ਾਰ ਕਿਲੋਮੀਟਰ ਪੂਰੇ ਕੀਤੇ ਹਨ। ਉਹਨਾਂ ਨੂੰ ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਦੇ ਡਾ. ਗੌਰਵ ਗੁਪਤਾ ਅਤੇ ਉਹਨਾਂ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।