ਅੱਗ ਲੱਗਣ ਕਾਰਨ ਮੌਤ ਹੋਈ ਮਿੱਡ-ਡੇ-ਮੀਲ ਵਰਕਰ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਅੱਗ ਲੱਗਣ ਕਾਰਨ ਮੌਤ ਹੋਈ ਮਿੱਡ-ਡੇ-ਮੀਲ ਵਰਕਰ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਨਿਗੂਣੀਆਂ ਤਨਖਾਹਾਂ ਅਤੇ ਮਾਣ ਭੱਤੇ ਤੇ ਕੰਮ ਕਰਦੇ ਸਮੂਹ ਵਰਕਰਾਂ ਨੂੰ ਘੱਟੋ ਘੱਟ ਤਨਖਾਹ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ:- ਜਸਵਿੰਦਰ ਸਿੰਘ ਸਮਾਣਾ।

ਨਾਭਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜਿਲਾ ਪ੍ਰਧਾਨ ਦੇ ਜਸਵਿੰਦਰ ਸਿੰਘ ਸਮਾਣਾ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਖਾਮ ਵਿਖੇ ਗੈਸ ਸਲੰਡਰ ਲੀਕ ਹੋਣ ਤੇ ਅੱਗ ਲੱਗਣ ਕਾਰਨ ਮਿੱਡ ਡੇ ਮੀਲ ਵਰਕਰ ਮਨਜੀਤ ਕੌਰ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜੀਤ ਕੌਰ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਵੀ ਪੰਜਾਬ ਵਿੱਚ ਇਸ ਤਰ੍ਹਾਂ ਦੇ ਕਈ ਹਾਦਸੇ ਹੋਣ ਕਾਰਨ ਬਹੁਤ ਵਰਕਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰ ਵਲੋਂ ਕੁੱਕ ਵਰਕਰਾਂ ਦੀ ਸੁਰੱਖਿਆ ਲਈ ਕੋਈ ਯੋਗ ਕਦਮ ਨਹੀਂ ਚੁੱਕੇ ਗਏ। ਆਗੂਆਂ ਨੇ ਮੰਗ ਕੀਤੀ ਕਿ ਨਿਗੂਣੀਆਂ ਤਨਖਾਹਾਂ ਅਤੇ ਮਾਣ ਭੱਤੇ ਤੇ ਕੰਮ ਕਰ ਰਹੇ ਦਰਜਾ ਚਾਰ ਮੁਲਾਜ਼ਮਾਂ ਤੇ ਘੱਟੋ ਘੱਟ ਉਜਰਤ ਦਾ ਕਨੂੰਨ ਲਾਗੂ ਕੀਤਾ ਜਾਵੇ ਤੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਸੀਨੀਅਰ ਅਧਿਆਪਕ ਆਗੂਆਂ ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਸਿੰਘ ਹਰਪਾਲਪੁਰ,ਜਗਪ੍ਰੀਤ ਸਿੰਘ ਭਾਟੀਆ ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ , ਦੀਦਾਰ ਸਿੰਘ, ਹਰਪ੍ਰੀਤ ਉੱਪਲ , ਜਸਵਿੰਦਰ ਪਾਲ ਸ਼ਰਮਾ ਤੇ ਸੰਦੀਪ ਰਾਜਪੁਰਾ ਨੇ ਕਿਹਾ ਕਿ ਸਕੂਲਾਂ ਦੀਆਂ ਰਸੋਈਆਂ ਵਿੱਚ ਅੱਗ ਰੋਕੂ ਯੰਤਰਾਂ ਦਾ ਪ੍ਰਬੰਧ ਕੀਤਾ ਜਾਵੇ, ਸਾਰੇ ਵਰਕਰਾਂ ਦਾ ਸਰਕਾਰ ਵਲੋਂ ਮੁਫਤ ਬੀਮਾਂ ਕੀਤਾ ਜਾਵੇ, ਸਾਲ ਵਿੱਚ ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਈਆਂ ਜਾਣ ਆਦਿ। ਇਸ ਮੌਕੇ ਅਧਿਆਪਕ ਆਗੂ ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਬੱਬਣ, ਯਾਦਵਿੰਦਰ ਭਾਦਸੋਂ, ਟੈਣੀ ਕੁਮਾਰ ਬਾਂਸਲ, ਪਵਨ ਕੁਮਾਰ ਦੁੱਲਦੀ, ਜਸਵੰਤ ਸਿੰਘ ਛਿੰਟਵਾਲਾ, ਸੰਜੀਵ ਕੁਮਾਰ ਬਨੇਰਾ,ਅਮਰਿੰਦਰ ਸਿੰਘ ਹਿਆਨਾ ਕਲਾਂ ਆਦਿ ਹਾਜ਼ਰ ਸਨ।

Scroll to Top