ਅਧਿਆਪਕ ਹਾਂ , ਮੈਂਨੂੰ ਬੱਚੇ ਪਡ਼ਾ੍ਉਣ ਦੇਵੇ ਸਰਕਾਰ ਦੇ ਨਾਹਰਿਆਂ ਨਾਲ ਗੂੰਜੇ ਪ੍ਰਇਮਰੀ ਸਕੂਲ – ਪਨੂੰ , ਲਹੌਰੀਆ

ਮੈਂ ਅਧਿਆਪਕ ਹਾਂ , ਮੈਂਨੂੰ ਬੱਚੇ ਪਡ਼ਾ੍ਉਣ ਦੇਵੇ ਸਰਕਾਰ ਦੇ ਨਾਹਰਿਆਂ ਨਾਲ ਗੂੰਜੇ ਪ੍ਰਇਮਰੀ ਸਕੂਲ – ਪਨੂੰ , ਲਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ ਵਲੋਂ ਆਪਣੀਆਂ ਮੰਗਾਂ/ ਮਸਲੇ ਹੱਲ ਕਰਵਾਉਣ ਤੇ ਉਹਨਾਂ ਦੇ ਧਿਆਨ ਚ’ ਲਿਉਣ ਲਈ ਪੰਜਾਬ ਦੇ ਸਾਰੇ ਲੋਕ ਸਭਾ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ । ਲਹੌਰੀਆ ਨੇ ਦੱਸਿਆ ਕਿ ਮੰਗਾਂ/ਮਸਲਿਆਂ ਚ’ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣੀ , ਪੇਂਡੂ ਭੱਤਾ ਤੇ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਬਹਾਲ ਕਰਵਾਉਣੀਆਂ , ਪੇਂਅ ਕਮਿਸ਼ਨ ਤਰੁਟੀਆਂ ਦੂਰ ਕਰਕੇ ਪੇਂਅ ਕਮਿਸ਼ਨ ਦੇ ਬਕਾਏ ਦਿਵਾਉਣੇ , ਬੰਦ ਏਸੀਪੀ ਕੇਸ (4-9-14) ਬਹਾਲ ਕਰਵਾਈ ਜਾਵੇ , 17-7-2020 ਤੋ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰ ਪੈਂਟਰਨ ਸਕੇਲ ਬੰਦ ਕਰਕੇ ਪਹਿਲਾ ਵਾਲਾ ਸਕੇਲ ਦਿੱਤਾ ਜਾਵੇ । ਲਹੌਰੀਆ ਨੇ ਦੱਸਿਆਂ ਕਿ ਪਡ਼੍ਈ ਤੋ ਇਲਾਵਾਂ ਅਧਿਆਪਕਾਂ ਕੋਲੋ ਲਏ ਜਾ ਰਹੇ ਗੈਰ- ਵਿੱਦਿਅਕ / ਆਨਲਾਈਨ ਕੰਮ ਤੇ ਬੀਐਲਓ ਸਮੇਤ ਹੋਰ ਕੰਮ ਜੋ ਸਿੱਖਿਆਂ ਦਾ ਨੁਕਸਾਨ ਕਰ ਰਹੇ ਹਨ ਤੁਰੰਤ ਬੰਦ ਕਰਵਾਏ ਜਾਣ । ਲਹੌਰੀਆ ਨੇ ਸਭ ਲੋਕ ਸਭਾ ਉਮੀਦਵਾਰਾਂ ਤੋ ਮੰਗ ਕੀਤੀ ਹੈ ਕਿ ਈਟੀਯੂ ਦੀਆਂ ਉਪਰੇਕਤ ਮੰਗਾਂ / ਮਸਲੇਂ ਉਹ ਆਪਣੇ ਚੋਣ ਮੈਨੀਫੈਸਟੋ ਚ’ ਸ਼ਾਮਲ ਕਰਨ ਤੇ ਇਹਨਾਂ ਹੱਲ ਅਧਿਆਪਕਾਂ ਦੀ ਅਵਾਜ ਬਨਣ । ਇਸ ਮੌਕੇ ਨਰੇਸ਼ ਪਨਿਆੜ , ਲਖਵਿੰਦਰ ਸਿਂਘ ਸੇਖੋਂ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨੀਰਜ ਅਗਰਵਾਲ , ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਰਾਜਿੰਦਰ ਸਿੰਘ ਰਾਜਾਸਾਂਸੀ , ਖੁਸ਼ਪ੍ਰੀਤ ਸਿੰਘ ਕੰਗ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ ।

Scroll to Top