ਅਧਿਆਪਕ ਰਾਜ ਕੁਮਾਰ ਨੇ ਨਵੋਦਿਆ ਵਿਦਿਆਲਿਆ ਦੇ 16 ਦਾਖਲਿਆਂ ਦਾ ਨਵਾਂ ਰਿਕਾਰਡ ਸਥਾਪਤ

ਅਧਿਆਪਕ ਰਾਜ ਕੁਮਾਰ ਨੇ ਨਵੋਦਿਆ ਵਿਦਿਆਲਿਆ ਦੇ 16 ਦਾਖਲਿਆਂ ਦਾ ਨਵਾਂ ਰਿਕਾਰਡ ਸਥਾਪਤ ਕੀਤਾਮੁਕਤਸਰ ਜ਼ਿਲ੍ਹੇ ਦੀ ਸ਼ਾਨ ਰਹਿ ਚੁੱਕੇ ਸ੍ਰੀ ਰਾਜ ਵਧਵਾ ਜੋ ਮਾਹਣੀ ਖੇੜਾ ਸਕੂਲ ਵਿਖ਼ੇ ਬਤੌਰ ਈ.ਟੀ.ਟੀ ਅਧਿਆਪਕ ਆਪਣੀ ਸੇਵਾ ਨਿਭਾ ਚੁੱਕੇ ਹਨ l ਆਪਣੇ ਕਾਰਜਕਾਲ ਦੌਰਾਨ ਰਾਜ ਕੁਮਾਰ ਜੀ ਸੈਸ਼ਨ 2020-21ਵਿੱਚ ਮਾਹਣੀ ਖੇੜਾ ਸਕੂਲ ਦੇ 12 ਬੱਚੇ ਨਵੋਦਿਆ ਲਈ ਚੁਣੇ ਜਾਣਾ ਮੁਕਤਸਰ ਜ਼ਿਲ੍ਹੇ ਲਈ ਪੂਰੇ ਪੰਜਾਬ ਵਿੱਚੋ ਮਾਣ ਵਾਲੀ ਗੱਲ ਸੀ l ਇੱਕੋ ਸਕੂਲ ਵਿੱਚੋ ਐਨੀ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਨਵੋਦਿਆ ਲਈ ਚੁਣੇ ਜਾਣਾ ਅਧਿਆਪਕ ਅਤੇ ਵਿਦਿਆਰਥੀਆ ਦੀ ਮੇਹਨਤ ਨੂੰ ਦਰਸਾਉਂਦਾ ਹੈਂ l ਆਪਣਾ ਹੀ ਰਿਕਾਰਡ ਤੋੜਦੇ ਹੋਏ ਰਾਜ ਕੁਮਾਰ ਵਧਵਾ ਨੇ ਇਸ ਵਾਰ ਸੈਸ਼ਨ (2024-25 )ਵਿੱਚ ਬਲਾਕ ਖੂਈਆਂ ਸਰਵਰ‌ ਜ਼ਿਲ੍ਹੇ ਜ਼ਿਲ੍ਹਾ ਫਾਜ਼ਿਲਕਾ ਦੇ 16 ਬੱਚਿਆਂ ਨੂੰ ਨਵੋਦਿਆ ਵਿੱਚ ਦਾਖਲ ਕਰਵਾਉਣ ਵਿੱਚ ਸਫਲ ਰਹੇ ਇਥੇ ਇਹ ਵੀ ਦੱਸਣਾ ਬਣਦਾ ਹੈਂ ਕੇ 12 ਬੱਚੇ ਰਾਜ ਕੁਮਾਰ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ,ਆਲਮਗੜ੍ਹ ਦੇ ਬਾਕੀ 4 ਬੱਚੇ ਨਾਲ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਕਿੱਕਰ ਖੇੜਾ ਚੋਂ ਤਿਆਰੀ ਕਰਨ ਲਈ ਆਉਂਦੇ ਸਨ lਇਹਨਾਂ ਬੱਚਿਆਂ ਨੂੰ ਅਧਿਆਪਕ ਰਾਜ ਕੁਮਾਰ ਸਕੂਲ ਸਮੇਂ ਤੋਂ ਬਾਅਦ 3.00 ਵਜੇ ਤੌਂ ਸ਼ਾਮ 6.30 ਵਜੇ ਤੱਕ ਤਿਆਰੀ ਕਰਵਾਂਉਦੇ ਸਨ।ਇਹਨਾਂ ਕੌਲ ਕੁਲ 32 ਬੱਚੇ ਤਿਆਰੀ ਕਰਦੇ ਸਨ , ਜਿਨ੍ਹਾਂ ਵਿੱਚੋਂ 16 ਬੱਚਿਆਂ ਦੀ ਚੋਣ ਇਸ ਸਾਲ ਨਵੋਦਿਆ ਵਿਦਿਆਲਿਆ ਲਈ ਹੋ ਗਈ ਹੈ।ਇਕੋ ਸੈਸ਼ਨ ਦੋਰਾਨ ਇਕੋ ਸਕੂਲ ਵਿਚੋਂ ਤਿਆਰੀ ਕਰ ਰਹੇ 16 ਵਿਦਿਆਰਥੀਆਂ ਦੀ ਚੌਣ ਕਰਵਾ ਕੇ ਅਧਿਆਪਕ ਰਾਜ ਕੁਮਾਰ ਨੇ ਪੂਰੇ ਸੂਬੇ ਲਈ ਇਕ ਰਿਕਾਰਡ ਬਣਾ ਦਿੱਤਾ ਹੈ। ਅਧਿਆਪਕ ਰਾਜ ਕੁਮਾਰ ਨੇ ਆਪਣੀ ਅਧਿਆਪਨ ਪ੍ਰਤੀ ਜੁਨੂਨ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਹਨਾਂ ਨੇ ਸੈਸ਼ਨ 2024-25 ਤੱਕ ਕੁੱਲ 60 ਵਿਦਿਆਰਥੀਆਂ ਦੀ ਚੋਣ ਨਵੋਦਿਆ ਵਿਦਿਆਲਿਆ ਵਿੱਚ ਕਰਵਾ ਕੇ ਇੰਨੇ ਬੱਚਿਆਂ ਦਾ ਭਵਿੱਖ ਸੰਵਾਰ ਚੁੱਕੇ ਹਨ।ਇਸ ਸੈਸ਼ਨ ਦੋਰਾਨ ਚੁਣੇ ਗਏ 16 ਵਿਦਿਆਰਥੀਆਂ ਦਾ ਦਾਖਲਾ ਅਧਿਆਪਕ ਰਾਜ ਕੁਮਾਰ ਨੇ ਮਿਤੀ 11/04/2025 ਨੂੰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਫਾਜ਼ਿਲਕਾ ਵਿਖੇ ਕਰਵਾ ਚੁੱਕੇ ਹਨ।ਰਾਜ ਵਰਗੇ ਅਧਿਆਪਕ ਪੂਰੇ ਅਧਿਆਪਕ ਵਰਗ ਲਈ ਮਾਣ ਤੇ ਸ਼ਾਨ ਦੇ ਪ੍ਰਤੀਕ ਹਨ lਇਹਨਾਂ ਦਿਲੀਂ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ ਸ੍ਰੀ ਸੁਨੀਲ ਕੁਮਾਰ ਹੈਡ ਟੀਚਰ (ਬਹਾਦਰ ਖੇੜਾ )ਨੇ ਕਿਹਾ ਕਿ ਇਹੋ ਜਿਹੇ ਮਿਹਨਤੀ ਅਧਿਆਪਕਾ ਲਈ ਮੈਂ ਤਾਂ ਬਸ ਇਹੋ ਕਹਾਂਗਾਮੰਜ਼ਿਲ ਵੱਲ ਚੱਲਦਿਆ ਤੂਫ਼ਾਨ ਬੜ੍ਹੇ ਆਉਂਣਗੇ,ਤੂੰ ਰੁਕੀ ਨਾ,ਤੂੰ ਝੁਕੀ ਨਾਜਿੰਦਗੀ ਚ ਉਬਾਲ ਬੜੇ ਆਉਣਗੇ,ਮੰਜ਼ਿਲ ਦੇ ਰਾਹੋਂ ਹਟਾਉਣ ਲਈਵੱਖ ਵੱਖ ਕਿਰਦਾਰ ਬੜੇ ਆਉਂਣਗੇ,ਤੇਰੀ ਮੇਹਨਤ ਨੂੰ ਸਲਾਮਾਂ ਹੋਣਗੀਆਂ,ਇੱਕ ਦਿਨ ਇਹ ਵੀ ਮੁਕਾਮ ਆਉਣਗੇ।ਇਸ ਸ਼ਾਨਾਂਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ‌ ਸਤੀਸ਼ ਮਿਗਲਾਨੀ ਵੱਲੋਂ ਅਧਿਆਪਕ ਰਾਜ ਕੁਮਾਰ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ

Scroll to Top