
ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ ਦੀ ਚੌਥੀ ਵਰ੍ਹੇਗੰਢ ਮੌਕੇ ਤੇਚੌਥਾ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਏ ਦੇ ਹੋਣਗੇ ਮੁਫ਼ਤ ਆਪ੍ਰੇਸ਼ਨਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਵਿਖੇ ਐਕਸ ਪੀ ਜੀ ਆਈ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਦਿੱਤੀਆਂ ਜਾਣਗੀਆਂ ਮੁਫ਼ਤ ਸੇਵਾਵਾਂਨਰੇਸ਼ ਮਿੱਤਲ ਹੋਣਗੇ ਮੁੱਖ ਮਹਿਮਾਨ ਫਾਜ਼ਿਲਕਾ 20 ਜੁਲਾਈ ( ) ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ ਹੁਣ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਰਿਹਾ। ਦੁਲਹਨ ਸਾੜੀ ਦੇ ਸੰਚਾਲਕ ਸ਼ਸ਼ੀਕਾਂਤ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਫਾਜ਼ਿਲਕਾ ਦੇ ਕੁੱਝ ਸਮਾਜ ਅਤੇ ਸਿਹਤ ਪ੍ਰਤੀ ਸੁਚੇਤ ਰਹਿਣ ਵਾਲੇ ਵਿਅਕਤੀਆਂ ਦੇ ਅਜ਼ਾਦ ਹਿੰਦ ਪੈਡਲਰ ਕਲੱਬ ਦੀ ਸ਼ੁਰਆਤ ਕੀਤੀ ਗਈ ਸੀ। ਇਹ ਕਲੱਬ ਆਪਣੀ ਅਤੇ ਸਮਾਜ ਦੀ ਸਿਹਤ ਦੀ ਸੰਭਾਲ ਲਈ ਸਮਾਜ ਸੇਵਾ ਦੇ ਕੰਮ ਕਰਦਾ ਰਹਿੰਦਾ ਹੈ। ਕਲੱਬ ਦੇ ਜਨਰਲ ਸਕੱਤਰ ਸਿਮਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਲੱਬ ਦੀ ਚੌਥੀ ਵਰ੍ਹੇਗੰਢ ਮੌਕੇ ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਦੇ ਸਹਿਯੋਗ ਨਾਲ ਬਹੁਤ ਵੱਡਾ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਏ ਦੇ ਅਪ੍ਰੇਸ਼ਨਾਂ ਵਿਸ਼ਾਲ ਅਤੇ ਮੁਫ਼ਤ ਕੈਂਪ 21 ਜੁਲਾਈ ਦਿਨ ਐਤਵਾਰ ਨੂੰ ਲੱਗ ਰਿਹਾ ਹੈ। ਐਕਸ ਪੀ ਜੀ ਆਈ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਅੱਖਾਂ ਦੇ ਲੈਂਸ ਮੁਫ਼ਤ ਪਾਏ ਜਾਣਗੇ। ਕਲੱਬ ਦੇ ਸੀਨੀਅਰ ਮੈਂਬਰ ਰਾਮ ਕਿਸ਼ਨ ਕੰਬੋਜ (ਰੀਟਾ. ਨਾਇਬ ਤਹਿਸੀਲਦਾਰ) ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸਰ ਅੱਖਾਂ ਦੀ ਜਾਂਚ ਦੇ ਜੋ ਕੈਂਪ ਲੱਗਦੇ ਸਨ ਜੇ ਕਿਸੇ ਮਰੀਜ਼ ਦਾ ਅਪ੍ਰੇਸ਼ਨ ਹੋਣਾ ਹੈ ਤਾਂ ਉਸ ਨੂੰ ਜੈਤੋ ਜਾ ਕਿਸੇ ਹੋਰ ਸ਼ਹਿਰ ਭੇਜਿਆ ਜਾਂਦਾ ਸੀ ਪਰ ਇਸ ਕੈਂਪ ਦੌਰਾਨ ਜਿਸ ਮਰੀਜ਼ ਦੀ ਅੱਖਾਂ ਦਾ ਚਿੱਟੇ ਮੋਤੀਏ ਦਾ ਅਪ੍ਰੇਸ਼ਨ ਹੋਣਾ ਹੋਵੇਗਾ ਤਾਂ ਉਸਦਾ ਅਪ੍ਰੇਸ਼ਨ ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਵਿੱਚ ਹੀ ਹੋਵੇਗਾ।ਕਲੱਬ ਦੇ ਮੈਂਬਰ ਅਰਪਿਤ ਸੇਤੀਆ, ਅਸ਼ਵਨੀ ਗਗਨੇਜਾ, ਰਾਹੁਲ ਗੁੰਬਰ ਨੇ ਦੱਸਿਆ ਕਿ ਅਜ਼ਾਦ ਹਿੰਦ ਪੈਡਲਰ ਕਲੱਬ ਦੇ ਸਾਰੇ ਮੈਂਬਰ ਸਹਿਬਾਨ ਆਪਣੀ ਅਤੇ ਸਮਾਜ ਦੀ ਨਰੋਈ ਸਿਹਤ ਲਈ ਹਮੇਸ਼ਾ ਹੀ ਸਮਾਜ ਸੇਵਾ ਦੇ ਕਾਰਜ਼ ਕਰਦਾ ਰਹਿੰਦਾ ਹੈ।ਆਈ ਸ਼ਯੋਰ ਸ਼ਰਮਾ ਅੱਖਾਂ ਦੇ ਹਸਪਤਾਲ ਦੇ ਨਿਸ਼ਾਨ ਸਿੰਘ (ਮੈਨੇਜਰ) ਅਤੇ ਮਨੂੰ ਗਰਗ (ਸੈਂਟਰ ਮੈਨੇਜਰ) ਨੇ ਦੱਸਿਆ ਕਿ ਹਸਪਤਾਲ ਦੇ ਸਟਾਫ਼ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਮਰੀਜ਼ਾਂ ਦੀ ਅੱਖਾਂ ਦੇ ਜਾਂਚ ਲਈ ਪੀ ਜੀ ਆਈ ਦੇ ਮਾਹਿਰ ਡਾਕਟਰਾਂ ਦੀ ਟੀਮ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਪੰਹੁਚ ਜਾਏਗੀਅੱਗੇ ਉਹਨਾਂ ਨੇ ਦੱਸਿਆ ਕਿ ਮਰੀਜ਼ਾਂ ਦੇ ਬੈਠਣ ਲਈ, ਪਾਣੀ, ਚਾਹ, ਠੰਡਾ, ਬਿਸਕੁਟ ਅਤੇ ਟੈਂਟ ਸੱਭ ਪ੍ਰਬੰਧ ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ ਦੁਆਰਾ ਕੀਤੇ ਗਏ ਹਨ।ਕਲੱਬ ਦੇ ਸੰਸਥਾਪਕ ਸ਼੍ਰੀ ਸ਼ਸ਼ੀਕਾਂਤ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਦੌਰਾਨ ਅਜ਼ਾਦ ਹਿੰਦ ਪੈਡਲਰ ਕਲੱਬ ਫਾਜਿਲਕਾ, ਫਾਜ਼ਿਲਕਾ ਸਾਇਕਲਿੰਗ ਕਲੱਬ,ਸ਼੍ਰੀ ਆਨੰਦ ਯੋਗਾ ਸੁਸਾਇਟੀ ਜਲਾਲਾਬਾਦ (ਪੱ) ਦੇ ਸਾਰੇ ਮੈਂਬਰ ਸਹਿਬਾਨ ਅਤੇ ਹੋਰ ਸਮਾਜ ਸੇਵੀ ਵਿਅਕਤੀਗਤ ਤੌਰ ਕੈਂਪ ਵਿਚ ਹਾਜ਼ਰ ਰਹਿਣਗੇ ਅਤੇ ਮਰੀਜ਼ਾਂ ਦੀ ਸੇਵਾ ਕਰਨਗੇ।ਸ਼੍ਰੀ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਸ਼੍ਰੀ ਨਰੇਸ਼ ਮਿੱਤਲ ਜੀ (ਸਮਾਜ ਸੇਵੀ ਅਤੇ ਜ਼ਿਲ੍ਹਾ ਪ੍ਰਧਾਨ ਅੱਗਰਵਾਲ ਸਭਾ ਫਾਜ਼ਿਲਕਾ) ਵਿਸ਼ੇਸ਼ ਮਹਿਮਾਨ ਡਾ. ਵਿਕਾਸ ਦੀਪ ਗੁਪਤਾ ਅਤੇ ਡਾ. ਗਾਰਗੀ ਕਾਪੜੀਆ ਹੋਣਗੇ।